ਸ੍ਰੀ ਵਾਹਿਗੁਰੂ ਜੀ ਕੀ ਫਤਹ ॥
ਜਾਪੁ ॥
ਸ੍ਰੀ ਮੁਖਵਾਕ ਪਾਤਸਾਹੀ ੧੦ ॥
ਛਪੈ ਛੰਦ ॥
ਤ੍ਵਪ੍ਰਸਾਦਿ ॥
ਚਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ॥
ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤਿ ਕਿਹ ॥
ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜ ਕਹਿਜੈ ॥
ਕੋਟਿ ਇੰਦ੍ਰ ਇੰਦ੍ਰਾਣਿ ਸਾਹੁ ਸਾਹਾਣਿ ਗਣਿਜੈ ॥
ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤਿ ਨੇਤਿ ਬਨ ਤ੍ਰਿਣ ਕਹਤ ॥
ਤ੍ਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤਿ ॥੧॥
ਭੁਜੰਗ ਪ੍ਰਯਾਤ ਛੰਦ ॥
ਨਮਸਤ੍ਵੰ ਅਕਾਲੇ ॥
ਨਮਸਤ੍ਵੰ ਕ੍ਰਿਪਾਲੇ ॥ਨਮਸਤ੍ਵੰ ਅਰੂਪੇ ॥
ਨਮਸਤ੍ਵੰ ਅਨੂਪੇ ॥੧॥੨॥
ਨਮਸਤੰ ਅਭੇਖੇ ॥
ਨਮਸਤੰ ਅਲੇਖੇ ॥
ਨਮਸਤੰ ਅਕਾਏ ॥
ਨਮਸਤੰ ਅਜਾਏ ॥੨॥੩॥
ਨਮਸਤੰ ਅਗੰਜੇ ॥
ਨਮਸਤੰ ਅਭੰਜੇ ॥
ਨਮਸਤੰ ਅਨਾਮੇ ॥
ਨਮਸਤੰ ਅਠਾਮੇ ॥੩॥੪॥
ਨਮਸਤੰ ਅਕਰਮੰ ॥
ਨਮਸਤੰ ਅਧਰਮੰ ॥
ਨਮਸਤੰ ਅਨਾਮੰ ॥
ਨਮਸਤੰ ਅਧਾਮੰ ॥੪॥੫॥
ਨਮਸਤੰ ਅਜੀਤੇ ॥
ਨਮਸਤੰ ਅਭੀਤੇ ॥
ਨਮਸਤੰ ਅਬਾਹੇ ॥
ਨਮਸਤੰ ਅਢਾਹੇ ॥੫॥੬॥
ਨਮਸਤੰ ਅਨੀਲੇ ॥
ਨਮਸਤੰ ਅਨਾਦੇ ॥
ਨਮਸਤੰ ਅਛੇਦੇ ॥
ਨਮਸਤੰ ਅਗਾਧੇ ॥੬॥੭॥
ਨਮਸਤੰ ਅਗੰਜੇ ॥
ਨਮਸਤੰ ਅਭੰਜੇ ॥
ਨਮਸਤੰ ਉਦਾਰੇ ॥
ਨਮਸਤੰ ਅਪਾਰੇ ॥੭॥੮॥
ਨਮਸਤੰ ਸੁ ਏਕੈ ॥
ਨਮਸਤੰ ਅਨੇਕੈ ॥
ਨਮਸਤੰ ਅਭੂਤੇ ॥
ਨਮਸਤੰ ਅਜੂਪੇ ॥੮॥੯॥
ਨਮਸਤੰ ਨ੍ਰਿਕਰਮੇ ॥
ਨਮਸਤੰ ਨ੍ਰਿਭਰਮੇ ॥
ਨਮਸਤੰ ਨ੍ਰਿਦੇਸੇ ॥
ਨਮਸਤੰ ਨ੍ਰਿਭੇਸੇ ॥੯॥੧੦॥
ਨਮਸਤੰ ਨ੍ਰਿਨਾਮੇ ॥
ਨਮਸਤੰ ਨ੍ਰਿਕਾਮੇ ॥
ਨਮਸਤੰ ਨ੍ਰਿਧਾਤੇ ॥
ਨਮਸਤੰ ਨ੍ਰਿਘਾਤੇ ॥੧੦॥੧੧॥
ਨਮਸਤੰ ਨ੍ਰਿਧੂਤੇ ॥
ਨਮਸਤੰ ਅਭੂਤੇ ॥
ਨਮਸਤੰ ਅਲੋਕੇ ॥
ਨਮਸਤੰ ਅਸੋਕੇ ॥੧੧॥੧੨॥
ਨਮਸਤੰ ਨ੍ਰਿਤਾਪੇ ॥
ਨਮਸਤੰ ਅਥਾਪੇ ॥
ਨਮਸਤੰ ਤ੍ਰਿਮਾਨੇ ॥
ਨਮਸਤੰ ਨਿਧਾਨੇ ॥੧੨॥੧੩॥
ਨਮਸਤੰ ਅਗਾਹੇ ॥
ਨਮਸਤੰ ਅਬਾਹੇ ॥
ਨਮਸਤੰ ਤ੍ਰਿਬਰਗੇ ॥
ਨਮਸਤੰ ਅਸਰਗੇ ॥੧੩॥੧੪॥
ਨਮਸਤੰ ਪ੍ਰਭੋਗੇ ॥
ਨਮਸਤੰ ਸੁਜੋਗੇ ॥
ਨਮਸਤੰ ਅਰੰਗੇ ॥
ਨਮਸਤੰ ਅਭੰਗੇ ॥੧੪॥੧੫॥
ਨਮਸਤੰ ਅਗੰਮੇ ॥
ਨਮਸਤਸਤੁ ਰੰਮੇ ॥
ਨਮਸਤੰ ਜਲਾਸਰੇ ॥
ਨਮਸਤੰ ਨਿਰਾਸਰੇ ॥੧੫॥੧੬॥
ਨਮਸਤੰ ਅਜਾਤੇ ॥
ਨਮਸਤੰ ਅਪਾਤੇ ॥
ਨਮਸਤੰ ਅਮਜਬੇ ॥
ਨਮਸਤਸਤੁ ਅਜਬੇ ॥੧੬॥੧੭॥
ਅਦੇਸੰ ਅਦੇਸੇ ॥
ਨਮਸਤੰ ਅਭੇਸੇ ॥
ਨਮਸਤੰ ਨ੍ਰਿਧਾਮੇ ॥
ਨਮਸਤੰ ਨ੍ਰਿਬਾਮੇ ॥੧੭॥੧੮॥
ਨਮੋ ਸਰਬ ਕਾਲੇ ॥
ਨਮੋ ਸਰਬ ਦਿਆਲੇ ॥
ਨਮੋ ਸਰਬ ਰੂਪੇ ॥
ਨਮੋ ਸਰਬ ਭੂਪੇ ॥੧੮॥੧੯॥
ਨਮੋ ਸਰਬ ਖਾਪੇ ॥
ਨਮੋ ਸਰਬ ਥਾਪੇ ॥
ਨਮੋ ਸਰਬ ਕਾਲੇ ॥
ਨਮੋ ਸਰਬ ਪਾਲੇ ॥੧੯॥੨੦॥
ਨਮਸਤਸਤੁ ਦੇਵੈ ॥
ਨਮਸਤੰ ਅਭੇਵੈ ॥
ਨਮਸਤੰ ਅਜਨਮੇ ॥
ਨਮਸਤੰ ਸੁਬਨਮੇ ॥੨੦॥੨੧॥
ਨਮੋ ਸਰਬ ਗਉਨੇ ॥
ਨਮੋ ਸਰਬ ਭਉਨੇ ॥
ਨਮੋ ਸਰਬ ਰੰਗੇ ॥
ਨਮੋ ਸਰਬ ਭੰਗੇ ॥੨੧॥੨੨॥
ਨਮੋ ਕਾਲ ਕਾਲੇ ॥
ਨਮਸਤਸਤੁ ਦਿਆਲੇ ॥
ਨਮਸਤੰ ਅਬਰਨੇ ॥
ਨਮਸਤੰ ਅਮਰਨੇ ॥੨੨॥੨੩॥
ਨਮਸਤੰ ਜਰਾਰੰ ॥
ਨਮਸਤੰ ਕ੍ਰਿਤਾਰੰ ॥
ਨਮੋ ਸਰਬ ਧੰਧੇ ॥
ਨਮੋ ਸਤ ਅਬੰਧੇ ॥੨੩॥੨੪॥
ਨਮਸਤੰ ਨ੍ਰਿਸਾਕੇ ॥
ਨਮਸਤੰ ਨ੍ਰਿਬਾਕੇ ॥
ਨਮਸਤੰ ਰਹੀਮੇ ॥
ਨਮਸਤੰ ਕਰੀਮੇ ॥੨੪॥੨੫॥
ਨਮਸਤੰ ਅਨੰਤੇ ॥
ਨਮਸਤੰ ਮਹੰਤੇ ॥
ਨਮਸਤਸਤੁ ਰਾਗੇ ॥
ਨਮਸਤੰ ਸੁਹਾਗੇ ॥੨੫॥੨੬॥
ਨਮੋ ਸਰਬ ਸੋਖੰ ॥
ਨਮੋ ਸਰਬ ਪੋਖੰ ॥
ਨਮੋ ਸਰਬ ਕਰਤਾ ॥
ਨਮੋ ਸਰਬ ਹਰਤਾ ॥੨੬॥੨੭॥
ਨਮੋ ਜੋਗ ਜੋਗੇ ॥
ਨਮੋ ਭੋਗ ਭੋਗੇ ॥
ਨਮੋ ਸਰਬ ਦਿਆਲੇ ॥
ਨਮੋ ਸਰਬ ਪਾਲੇ ॥੨੭॥੨੮॥
ਚਾਚਰੀ ਛੰਦ ॥
ਤ੍ਵਪ੍ਰਸਾਦਿ ॥
ਅਰੂਪ ਹੈਂ ॥
ਅਨੂਪ ਹੈਂ ॥
ਅਜੂ ਹੈਂ ॥
ਅਭੂ ਹੈਂ ॥੧॥੨੯॥
ਅਲੇਖ ਹੈਂ ॥
ਅਭੇਖ ਹੈਂ ॥
ਅਨਾਮ ਹੈਂ ॥
ਅਕਾਮ ਹੈਂ ॥੨॥੩੦॥
ਅਧੇ ਹੈਂ ॥
ਅਭੇ ਹੈਂ ॥
ਅਜੀਤ ਹੈਂ ॥
ਅਭੀਤ ਹੈਂ ॥੩॥੩੧॥
ਤ੍ਰਿਮਾਨ ਹੈਂ ॥
ਨਿਧਾਨ ਹੈਂ ॥
ਤ੍ਰਿਬਰਗ ਹੈਂ ॥
ਅਸਰਗ ਹੈਂ ॥੪॥੩੨॥
ਅਨੀਲ ਹੈਂ ॥
ਅਨਾਦਿ ਹੈਂ ॥
ਅਜੇ ਹੈਂ ॥
ਅਜਾਦਿ ਹੈਂ ॥੫॥੩੩॥
ਅਜਨਮ ਹੈਂ ॥
ਅਬਰਨ ਹੈਂ ॥
ਅਭੂਤ ਹੈਂ ॥
ਅਭਰਨ ਹੈਂ ॥੬॥੩੪॥
ਅਗੰਜ ਹੈਂ ॥
ਅਭੰਜ ਹੈਂ ॥
ਅਝੂਝ ਹੈਂ ॥
ਅਝੰਝ ਹੈਂ ॥੭॥੩੫॥
ਅਮੀਕ ਹੈਂ ॥
ਰਫੀਕ ਹੈਂ ॥
ਅਧੰਧ ਹੈਂ ॥
ਅਬੰਧ ਹੈਂ ॥੮॥੩੬॥
ਨ੍ਰਿਬੂਝ ਹੈਂ ॥
ਅਸੂਝ ਹੈਂ ॥
ਅਕਾਲ ਹੈਂ ॥
ਅਜਾਲ ਹੈਂ ॥੯॥੩੭॥
ਅਲਾਹ ਹੈਂ ॥
ਅਜਾਹ ਹੈਂ ॥
ਅਨੰਤ ਹੈਂ ॥
ਮਹੰਤ ਹੈਂ ॥੧੦॥੩੮॥
ਅਲੀਕ ਹੈਂ ॥
ਨ੍ਰਿਸ੍ਰੀਕ ਹੈਂ ॥
ਨ੍ਰਿਲੰਭ ਹੈਂ ॥
ਅਸੰਭ ਹੈਂ ॥੧੧॥੩੯॥
ਅਗੰਮ ਹੈਂ ॥
ਅਜੰਮ ਹੈਂ ॥
ਅਭੂਤ ਹੈਂ ॥
ਅਛੂਤ ਹੈਂ ॥੧੨॥੪੦॥
ਅਲੋਕ ਹੈਂ ॥
ਅਸੋਕ ਹੈਂ ॥
ਅਕਰਮ ਹੈਂ ॥
ਅਭਰਮ ਹੈਂ ॥੧੩॥੪੧॥
ਅਜੀਤ ਹੈਂ ॥
ਅਭੀਤ ਹੈਂ ॥
ਅਬਾਹ ਹੈਂ ॥
ਅਗਾਹ ਹੈਂ ॥੧੪॥੪੨॥
ਅਮਾਨ ਹੈਂ ॥
ਨਿਧਾਨ ਹੈਂ ॥
ਅਨੇਕ ਹੈਂ ॥
ਫਿਰਿ ਏਕ ਹੈਂ ॥੧੫॥੪੩॥
ਭੁਜੰਗ ਪ੍ਰਯਾਤ ਛੰਦ ॥
ਨਮੋ ਸਰਬ ਮਾਨੇ ॥
ਸਮਸਤੀ ਨਿਧਾਨੇ ॥
ਨਮੋ ਦੇਵ ਦੇਵੇ ॥
ਅਭੇਖੀ ਅਭੇਵੇ ॥੧॥੪੪॥
ਨਮੋ ਕਾਲ ਕਾਲੇ ॥
ਨਮੋ ਸਰਬ ਪਾਲੇ ॥
ਨਮੋ ਸਰਬ ਗਉਣੇ ॥
ਨਮੋ ਸਰਬ ਭਉਣੇ ॥੨॥੪੫॥
ਅਨੰਗੀ ਅਨਾਥੇ ॥
ਨ੍ਰਿਸੰਗੀ ਪ੍ਰਮਾਥੇ ॥
ਨਮੋ ਭਾਨ ਭਾਨੇ ॥
ਨਮੋ ਮਾਨ ਮਾਨੇ ॥੩॥੪੬॥
ਨਮੋ ਚੰਦ੍ਰੇ ਚੰਦ੍ਰੇ ॥
ਨਮੋ ਭਾਨ ਭਾਨੇ ॥
ਨਮੋ ਗੀਤ ਗੀਤੇ ॥
ਨਮੋ ਤਾਨ ਤਾਨੇ ॥੪॥੪੭॥
ਨਮੋ ਨ੍ਰਿਤ ਨ੍ਰਿਤੇ ॥
ਨਮੋ ਨਾਦ ਨਾਦੇ ॥
ਨਮੋ ਪਾਨ ਪਾਨੇ ॥
ਨਮੋ ਬਾਦ ਬਾਦੇ ॥੫॥੪੮॥
ਅਨੰਗੀ ਅਨਾਮੇ ॥
ਸਮਸਤੀ ਸਰੂਪੇ ॥
ਪ੍ਰਭੰਗੀ ਪ੍ਰਮਾਥੇ ॥
ਸਮਸਤੀ ਬਿਭੂਤੇ ॥੬॥੪੯॥
ਕਲੰਕੰ ਬਿਨਾ ਨੇਹਕਲੰਕੀ ਸਰੂਪੇ ॥
ਨਮੋ ਰਾਜ ਰਾਜੇਸ੍ਵਰੰ ਪਰਮ ਰੂਪੇ ॥੭॥੫੦॥
ਨਮੋ ਜੋਗ ਜੋਗੇਸ੍ਵਰੰ ਪਰਮ ਸਿਧੇ ॥
ਨਮੋ ਰਾਜ ਰਾਜੇਸ੍ਵਰੰ ਪਰਮ ਬ੍ਰਿਧੇ ॥੮॥੫੧॥
ਨਮੋ ਸਸਤ੍ਰ ਪਾਣੇ ॥
ਨਮੋ ਅਸਤ੍ਰ ਮਾਣੇ ॥
ਨਮੋ ਪਰਮ ਗਿਆਤਾ ॥
ਨਮੋ ਲੋਕ ਮਾਤਾ ॥੯॥੫੨॥
ਅਭੇਖੀ ਅਭਰਮੀ ਅਭੋਗੀ ਅਭੁਗਤੇ ॥
ਨਮੋ ਜੋਗ ਜੋਗੇਸ੍ਵਰੰ ਪਰਮ ਜੁਗਤੇ ॥੧੦॥੫੩॥
ਨਮੋ ਨਿਤ ਨਾਰਾਇਣੇ ਕ੍ਰੂਰ ਕਰਮੇ ॥
ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ॥੧੧॥੫੪॥
ਨਮੋ ਰੋਗ ਹਰਤਾ ॥
ਨੋਮ ਰਾਗ ਰੂਪੇ ॥
ਨਮੋ ਸਾਹ ਸਾਹੰ ॥
ਨਮੋ ਭੂਪ ਭੂਪੇ ॥੧੨॥੫੫॥
ਨਮੋ ਦਾਨ ਦਾਨੇ ॥
ਨਮੋ ਮਾਨ ਮਾਨੇ ॥
ਨਮੋ ਰੋਗ ਰੋਗੇ ॥
ਨਮਸਤੰ ਸਨਾਨੇ ॥੧੩॥੫੬॥
ਨਮੋ ਮੰਤ੍ਰ ਮੰਤ੍ਰੰ ॥
ਨਮੋ ਜੰਤ੍ਰ ਜੰਤ੍ਰੰ ॥
ਨਮੋ ਇਸਟੇ ਇਸਟੇ ॥
ਨਮੋ ਤੰਤ੍ਰ ਤੰਤ੍ਰੰ ॥੧੪॥੫੭॥
ਸਦਾ ਸਚਿਦਾਨੰਦ ਸਰਬੰ ਪ੍ਰਣਾਸੀ ॥
ਅਨੂਪੇ ਅਰੂਪੇ ਸਮਸਤੁਲ ਨਿਵਾਸੀ ॥੧੫॥੫੮॥
ਸਦਾ ਸਿਧਿਦਾ ਬੁਧਿਦਾ ਬ੍ਰਿਧਿ ਕਰਤਾ ॥
ਅਧੋ ਉਰਧ ਅਰਧੰ ਅਘੰ ਓਘ ਹਰਤਾ ॥੧੬॥੫੯॥
ਪਰੰ ਪਰਮ ਪਰਮੇਸ੍ਵਰੰ ਪ੍ਰੋਛਪਾਲੰ ॥
ਸਦਾ ਸਰਬਦਾ ਸਿਧਿ ਦਾਤਾ ਦਿਆਲੰ ॥੧੭॥੬੦॥
ਅਛੇਦੀ ਅਭੇਦੀ ਅਨਾਮੰ ਅਕਾਮੰ ॥
ਸਮਸਤੋ ਪਰਾਜੀ ਸਮਸਤਸਤੁ ਧਾਮੰ ॥੧੮॥੬੧॥
ਤੇਰਾ ਜੋਰੁ ॥
ਚਾਚਰੀ ਛੰਦ ॥
ਜਲੇ ਹੈਂ ॥
ਥਲੇ ਹੈਂ ॥
ਅਭੀਤ ਹੈਂ ॥
ਅਭੇ ਹੈਂ ॥੧॥੬੨॥
ਪ੍ਰਭੂ ਹੈਂ ॥
ਅਜੂ ਹੈਂ ॥
ਅਦੇਸ ਹੈਂ ॥
ਅਭੇਸ ਹੈਂ ॥੨॥੬੩॥
ਭੁਜੰਗ ਪ੍ਰਯਾਤ ਛੰਦ ॥
ਤ੍ਵਪ੍ਰਸਾਦਿ ॥
ਅਗਾਧੇ ਅਬਾਧੇ ॥
ਅਨੰਦੀ ਸਰੂਪੇ ॥
ਨਮੋ ਸਰਬ ਮਾਨੇ ॥
ਸਮਸਤੀ ਨਿਧਾਨੇ ॥੧॥੬੪॥
ਨਮਸਤ੍ਵੰ ਨ੍ਰਿਨਾਥੇ ॥
ਨਮਸਤ੍ਵੰ ਪ੍ਰਮਾਥੇ ॥
ਨਮਸਤ੍ਵੰ ਅਗੰਜੇ ॥
ਨਮਸਤ੍ਵੰ ਅਭੰਜੇ ॥੨॥੬੫॥
ਨਮਸਤ੍ਵੰ ਅਕਾਲੇ ॥
ਨਮਸਤ੍ਵੰ ਅਪਾਲੇ ॥
ਨਮੋ ਸਰਬ ਦੇਸੇ ॥
ਨਮੋ ਸਰਬ ਭੇਸੇ ॥੩॥੬੬॥
ਨਮੋ ਰਾਜ ਰਾਜੇ ॥
ਨਮੋ ਸਾਜ ਸਾਜੇ ॥
ਨਮੋ ਸਾਹ ਸਾਹੇ ॥
ਨਮੋ ਮਾਹ ਮਾਹੇ ॥੪॥੬੭॥
ਨਮੋ ਗੀਤ ਗੀਤੇ ॥
ਨਮੋ ਪ੍ਰੀਤਿ ਪ੍ਰੀਤੇ ॥
ਨਮੋ ਰੋਖ ਰੋਖੇ ॥
ਨਮੋ ਸੋਖ ਸੋਖੇ ॥੫॥੬੮॥
ਨਮੋ ਸਰਬ ਰੋਗੇ ॥
ਨਮੋ ਸਰਬ ਭੋਗੇ ॥
ਨਮੋ ਸਰਬ ਜੀਤੰ ॥
ਨਮੋ ਸਰਬ ਭੀਤੰ ॥੬॥੬੯॥
ਨਮੋ ਸਰਬ ਗਿਆਨੰ ॥
ਨਮੋ ਪਰਮ ਤਾਨੰ ॥
ਨਮੋ ਸਰਬ ਮੰਤ੍ਰੰ ॥
ਨਮੋ ਸਰਬ ਜੰਤ੍ਰੰ ॥੭॥੭੦॥
ਨਮੋ ਸਰਬ ਦ੍ਰਿਸੰ ॥
ਨਮੋ ਸਰਬ ਕ੍ਰਿਸੰ ॥
ਨਮੋ ਸਰਬ ਰੰਗੇ ॥
ਤ੍ਰਿਭੰਗੀ ਅਨੰਗੇ ॥੮॥੭੧॥
ਨਮੋ ਜੀਵ ਜੀਵੰ ॥
ਨਮੋ ਬੀਜ ਬੀਜੇ ॥
ਅਖਿਜੇ ਅਭਿਜੇ ॥
ਸਮਸਤੰ ਪ੍ਰਸਿਜੇ ॥੯॥੭੨॥
ਕ੍ਰਿਪਾਲੰ ਸਰੂਪੇ ॥
ਕੁਕਰਮੰ ਪ੍ਰਣਾਸੀ ॥
ਸਦਾ ਸਰਬਦਾ ਰਿਧਿ ਸਿਧੰ ਨਿਵਾਸੀ ॥੧੦॥੭੩॥
ਚਰਪਟ ਛੰਦ ॥
ਤ੍ਵਪ੍ਰਸਾਦਿ ॥
ਅੰਮ੍ਰਿਤ ਕਰਮੇ ॥
ਅੰਬ੍ਰਿਤ ਧਰਮੇ ॥
ਅਖਿਲ ਜੋਗੇ ॥
ਅਚਲ ਭੋਗੇ ॥੧॥੭੪॥
ਅਚਲ ਰਾਜੇ ॥
ਅਟਲ ਸਾਜੇ ॥
ਅਖਲ ਧਰਮੰ ॥
ਅਲਖ ਕਰਮੰ ॥੨॥੭੫॥
ਸਰਬੰ ਦਾਤਾ ॥
ਸਰਬੰ ਗਿਆਤਾ ॥
ਸਰਬੰ ਭਾਨੇ ॥
ਸਰਬੰ ਮਾਨੇ ॥੩॥੭੬॥
ਸਰਬੰ ਪ੍ਰਾਣੰ ॥
ਸਰਬੰ ਤ੍ਰਾਣੰ ॥
ਸਰਬੰ ਭੁਗਤਾ ॥
ਸਰਬੰ ਜੁਗਤਾ ॥੪॥੭੭॥
ਸਰਬੰ ਦੇਵੰ ॥
ਸਰਬੰ ਭੇਵੰ ॥
ਸਰਬੰ ਕਾਲੇ ॥
ਸਰਬੰ ਪਾਲੇ ॥੫॥੭੮॥
ਰੂਆਲ ਛੰਦ ॥
ਤ੍ਵਪ੍ਰਸਾਦਿ ॥
ਆਦਿ ਰੂਪ ਅਨਾਦਿ ਮੂਰਤਿ ਅਜੋਨਿ ਪੁਰਖ ਅਪਾਰ ॥
ਸਰਬ ਮਾਨ ਤ੍ਰਿਮਾਨ ਦੇਵ ਅਭੇਵ ਆਦਿ ਉਦਾਰ ॥
ਸਰਬ ਪਾਲਕ ਸਰਬ ਘਾਲਕ ਸਰਬ ਕੋ ਪੁਨਿ ਕਾਲ ॥
ਜਤ੍ਰ ਤਤ੍ਰ ਬਿਰਾਜਹੀ ਅਵਧੂਤ ਰੂਪ ਰਿਸਾਲ ॥੧॥੭੯॥
ਨਾਮ ਠਾਮ ਨ ਜਾਤਿ ਜਾਕਰ ਰੂਪ ਰੰਗ ਨ ਰੇਖ ॥
ਆਦਿ ਪੁਰਖ ਉਦਾਰ ਮੂਰਤਿ ਅਜੋਨਿ ਆਦਿ ਅਸੇਖ ॥
ਦੇਸ ਅਉਰ ਨ ਭੇਸ ਜਾਕਰ ਰੂਪ ਰੇਖ ਨ ਰਾਗ ॥
ਜਤ੍ਰ ਤਤ੍ਰ ਦਿਸਾ ਵਿਸਾ ਹੁਇ ਫੈਲਿਓ ਅਨੁਰਾਗ ॥੨॥੮੦॥
ਨਾਮ ਕਾਮ ਬਿਹੀਨ ਪੇਖਤ ਧਾਮ ਹੂੰ ਨਹਿ ਜਾਹਿ ॥
ਸਰਬ ਮਾਨ ਸਰਬਤ੍ਰ ਮਾਨ ਸਦੈਵ ਮਾਨਤ ਤਾਹਿ ॥
ਏਕ ਮੂਰਤਿ ਅਨੇਕ ਦਰਸਨ ਕੀਨ ਰੂਪ ਅਨੇਕ ॥
ਖੇਲ ਖੇਲਿ ਅਖੇਲ ਖੇਲਨ ਅੰਤ ਕੋ ਫਿਰਿ ਏਕ ॥੩॥੮੧॥
ਦੇਵ ਭੇਵ ਨ ਜਾਨਹੀ ਜਿਹ ਬੇਦ ਅਉਰ ਕਤੇਬ ॥
ਰੂਪ ਰੰਗ ਨ ਜਾਤਿ ਪਾਤਿ ਸੁ ਜਾਨਈ ਕਿਹ ਜੇਬ ॥
ਤਾਤ ਮਾਤ ਨ ਜਾਤ ਜਾ ਕਰ ਜਨਮ ਮਰਨ ਬਿਹੀਨ ॥
ਚਕ੍ਰ ਬਕ੍ਰ ਫਿਰੈ ਚਤ੍ਰ ਚਕਿ ਮਾਨਹੀ ਪੁਰ ਤੀਨ ॥੪॥੮੨॥
ਲੋਕ ਚਉਦਹ ਕੇ ਬਿਖੈ ਜਗ ਜਾਪਹੀ ਜਿਹ ਜਾਪੁ ॥
ਆਦਿ ਦੇਵ ਅਨਾਦਿ ਮੂਰਤਿ ਥਾਪਿਓ ਸਬੈ ਜਿਹ ਥਾਪੁ ॥
ਪਰਮ ਰੂਪ ਪੁਨੀਤ ਮੂਰਤਿ ਪੂਰਨ ਪੁਰਖੁ ਅਪਾਰ ॥
ਸਰਬ ਬਿਸ੍ਵ ਰਚਿਓ ਸੁਯੰਭਵ ਗੜਨ ਭੰਜਨ ਹਾਰ ॥੫॥੮੩॥
ਕਾਲ ਹੀਨ ਕਲਾ ਸੰਜੁਗਤਿ ਅਕਾਲ ਪੁਰਖ ਅਦੇਸ ॥
ਧਰਮ ਧਾਮ ਸੁ ਭਰਮ ਰਹਤ ਅਭੂਤ ਅਲਖ ਅਭੇਸ ॥
ਅੰਗ ਰਾਗ ਨ ਰੰਗ ਜਾ ਕਹਿ ਜਾਤਿ ਪਾਤਿ ਨ ਨਾਮ ॥
ਗਰਬ ਗੰਜਨ ਦੁਸਟ ਭੰਜਨ ਮੁਕਤ ਦਾਇਕ ਕਾਮ ॥੬॥੮੪॥
ਆਪ ਰੂਪ ਅਮੀਕ ਅਨਉਸਤਤਿ ਏਕ ਪੁਰਖੁ ਅਵਧੂਤ ॥
ਗਰਬ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ ॥
ਅੰਗ ਹੀਨ ਅਭੰਗ ਅਨਾਤਮ ਏਕ ਪੁਰਖੁ ਅਪਾਰ ॥
ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਿਪਾਰ ॥੭॥੮੫॥
ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ॥
ਸਰਬ ਸਾਸਤ੍ਰ ਨ ਜਾਨਹੀ ਜਿਹ ਰੂਪ ਰੰਗੁ ਅਰੁ ਰੇਖ ॥
ਪਰਮ ਬੇਦ ਪੁਰਾਣ ਜਾਕਹਿ ਨੇਤਿ ਭਾਖਤ ਨਿਤ ॥
ਕੋਟਿ ਸਿੰਮ੍ਰਿਤਿ ਪੁਰਾਨ ਸਾਸਤ੍ਰ ਨ ਆਵਈ ਵਹੁ ਚਿਤਿ ॥੮॥੮੬॥
ਮਧੁਭਾਰ ਛੰਦ ॥
ਤ੍ਵਪ੍ਰਸਾਦਿ ॥
ਗੁਨ ਗਨ ਉਦਾਰ ॥
ਮਹਿਮਾ ਅਪਾਰ ॥
ਆਸਨ ਅਭੰਗ ॥
ਉਪਮਾ ਅਨੰਗ ॥੧॥੮੭॥
ਅਨਭਉ ਪ੍ਰਕਾਸ ॥
ਨਿਸ ਦਿਨ ਅਨਾਸ ॥
ਆਜਾਨੁ ਬਾਹੁ ॥
ਸਾਹਾਨੁ ਸਾਹੁ ॥੨॥੮੮॥
ਰਾਜਾਨ ਰਾਜ ॥
ਭਾਨਾਨ ਭਾਨੁ ॥
ਦੇਵਾਨ ਦੇਵ ॥
ਉਪਮਾ ਮਹਾਨ ॥੩॥੮੯॥
ਇੰਦ੍ਰਾਨ ਇੰਦ੍ਰ ॥
ਬਾਲਾਨ ਬਾਲ ॥
ਰੰਕਾਨ ਰੰਕ ॥
ਕਾਲਾਨ ਕਾਲ ॥੪॥੯੦॥
ਅਨਭੂਤ ਅੰਗ ॥
ਆਭਾ ਅਭੰਗ ॥
ਗਤਿ ਮਿਤਿ ਅਪਾਰ ॥
ਗੁਨ ਗਨ ਉਦਾਰ ॥੫॥੯੧॥
ਮੁਨਿ ਗਨ ਪ੍ਰਨਾਮ ॥
ਨਿਰਭੈ ਨ੍ਰਿਕਾਮ ॥
ਅਤਿ ਦੁਤਿ ਪ੍ਰਚੰਡ ॥
ਮਿਤਿ ਗਤਿ ਅਖੰਡ ॥੬॥੯੨॥
ਆਲਿਸ੍ਯ ਕਰਮ ॥
ਆਦ੍ਰਿਸ੍ਯ ਧਰਮ ॥
ਸਰਬਾ ਭਰਣਾਢ੍ਯ ॥
ਅਨਡੰਡ ਬਾਢ੍ਯ ॥੭॥੯੩॥
ਚਾਚਰੀ ਛੰਦ ॥
ਤ੍ਵਪ੍ਰਸਾਦਿ ॥
ਗੁਬਿੰਦੇ ॥
ਮੁਕੰਦੇ ॥
ਉਦਾਰੇ ॥
ਅਪਾਰੇ ॥੧॥੯੪॥
ਹਰੀਅੰ ॥
ਕਰੀਅੰ ॥
ਨ੍ਰਿਨਾਮੇ ॥
ਅਕਾਮੇ ॥੨॥੯੫॥
ਭੁਜੰਗ ਪ੍ਰਯਾਤ ਛੰਦ ॥
ਚਤ੍ਰ ਚਕ੍ਰ ਕਰਤਾ ॥
ਚਤ੍ਰ ਚਕ੍ਰ ਹਰਤਾ ॥
ਚਤ੍ਰ ਚਕ੍ਰ ਦਾਨੇ ॥
ਚਤ੍ਰ ਚਕ੍ਰ ਜਾਨੇ ॥੧॥੯੬॥
ਚਤ੍ਰ ਚਕ੍ਰ ਵਰਤੀ ॥
ਚਤ੍ਰ ਚਕ੍ਰ ਭਰਤੀ ॥
ਚਤ੍ਰ ਚਕ੍ਰ ਪਾਲੇ ॥
ਚਤ੍ਰ ਚਕ੍ਰ ਕਾਲੇ ॥੨॥੯੭॥
ਚਤ੍ਰ ਚਕ੍ਰ ਪਾਸੇ ॥
ਚਤ੍ਰ ਚਕ੍ਰ ਵਾਸੇ ॥
ਚਤ੍ਰ ਚਕ੍ਰ ਮਾਨ੍ਯੈ ॥
ਚਤ੍ਰ ਚਕ੍ਰ ਦਾਨ੍ਯੈ ॥੩॥੯੮॥
ਚਾਚਰੀ ਛੰਦ ॥
ਨ ਸਤ੍ਰੈ ॥
ਨ ਮਿਤ੍ਰੈ ॥
ਨ ਭਰਮੰ ॥
ਨ ਭਿਤ੍ਰੈ ॥੧॥੯੯॥
ਨ ਕਰਮੰ ॥
ਨ ਕਾਏ ॥
ਅਜਨਮੰ ॥
ਅਜਾਏ ॥੨॥੧੦੦॥
ਨ ਚਿਤ੍ਰੈ ॥
ਨ ਮਿਤ੍ਰੈ ॥
ਪਰੇ ਹੈ ॥
ਪਵਿਤ੍ਰੈ ॥੩॥੧੦੧॥
ਪ੍ਰਿਥੀਸੈ ॥
ਅਦੀਸੈ ॥
ਅਦ੍ਰਿਸੈ ॥
ਅਕ੍ਰਿਸੈ ॥੪॥੧੦੨॥
ਭਗਵਤੀ ਛੰਦ ॥
ਤ੍ਵਪ੍ਰਸਾਦਿ ਕਥਤੇ ॥
ਕਿ ਆਛਿਜ ਦੇਸੈ ॥
ਕਿ ਆਭਿਜ ਭੇਸੈ ॥
ਕਿ ਆਗੰਜ ਕਰਮੈ ॥
ਕਿ ਆਭੰਜ ਭਰਮੈ ॥੧॥੧੦੩॥
ਕਿ ਆਭਿਜ ਲੋਕੈ ॥
ਕਿ ਆਦਿਤ ਸੋਕੈ ॥
ਕਿ ਅਵਧੂਤ ਬਰਨੈ ॥
ਕਿ ਬਿਭੂਤ ਕਰਨੈ ॥੨॥੧੦੪॥
ਕਿ ਰਾਜੰ ਪ੍ਰਭਾ ਹੈਂ ॥
ਕਿ ਧਰਮ ਧੁਜਾ ਹੈਂ ॥
ਕਿ ਆਸੋਕ ਬਰਨੈ ॥
ਕਿ ਸਰਬਾ ਅਭਰਨੈ ॥੩॥੧੦੫॥
ਕਿ ਜਗਤੰ ਕ੍ਰਿਤੀ ਹੈਂ ॥
ਕਿ ਛਤ੍ਰੰ ਛਤ੍ਰੀ ਹੈਂ ॥
ਕਿ ਬ੍ਰਹਮੰ ਸਰੂਪੈ ॥
ਕਿ ਅਨਭਉ ਅਨੂਪੈ ॥੪॥੧੦੬॥
ਕਿ ਆਦਿ ਅਦੇਵ ਹੈਂ ॥
ਕਿ ਆਪਿ ਅਭੇਵ ਹੈਂ ॥
ਕਿ ਚਿਤ੍ਰੰ ਬਿਹੀਨੈ ॥
ਕਿ ਏਕੈ ਅਧੀਨੈ ॥੫॥੧੦੭॥
ਕਿ ਰੋਜੀ ਰਜਾਕੈ ॥
ਰਹੀਮੈ ਰਿਹਾਕੈ ॥
ਕਿ ਪਾਕ ਬਿਐਬ ਹੈਂ ॥
ਕਿ ਗੈਬੁਲ ਗੈਬ ਹੈਂ ॥੬॥੧੦੮॥
ਕਿ ਅਫਵੁਲ ਗੁਨਾਹ ਹੈਂ ॥
ਕਿ ਸਾਹਾਨ ਸਾਹ ਹੈਂ ॥
ਕਿ ਕਾਰਨ ਕੁਨਿੰਦ ਹੈਂ ॥
ਕਿ ਰੋਜੀ ਦਿਹਿੰਦ ਹੈਂ ॥੭॥੧੦੯॥
ਕਿ ਰਾਜਕ ਰਹੀਮ ਹੈਂ ॥
ਕਿ ਕਰਮੰ ਕਰੀਮ ਹੈਂ ॥
ਕਿ ਸਰਬੰ ਕਲੀ ਹੈਂ ॥
ਕਿ ਸਰਬੰ ਦਲੀ ਹੈਂ ॥੮॥੧੧੦॥
ਕਿ ਸਰਬਤ੍ਰ ਮਾਨਿਯੈ ॥
ਕਿ ਸਰਬਤ੍ਰ ਦਾਨਿਯੈ ॥
ਕਿ ਸਰਬਤ੍ਰ ਗਉਨੈ ॥
ਕਿ ਸਰਬਤ੍ਰ ਭਉਨੈ ॥੯॥੧੧੧॥
ਕਿ ਸਰਬਤ੍ਰ ਦੇਸੈ ॥
ਕਿ ਸਰਬਤ੍ਰ ਭੇਸੈ ॥
ਕਿ ਸਰਬਤ੍ਰ ਰਾਜੈ ॥
ਕਿ ਸਰਬਤ੍ਰ ਸਾਜੈ ॥੧੦॥੧੧੨॥
ਕਿ ਸਰਬਤ੍ਰ ਦੀਨੈ ॥
ਕਿ ਸਰਬਤ੍ਰ ਲੀਨੈ ॥
ਕਿ ਸਰਬਤ੍ਰ ਜਾਹੋ ॥
ਕਿ ਸਰਬਤ੍ਰ ਭਾਹੋ ॥੧੧॥੧੧੩॥
ਕਿ ਸਰਬਤ੍ਰ ਦੇਸੈ ॥
ਕਿ ਸਰਬਤ੍ਰ ਭੇਸੈ ॥
ਕਿ ਸਰਬਤ੍ਰ ਕਾਲੈ ॥
ਕਿ ਸਰਬਤ੍ਰ ਪਾਲੈ ॥੧੨॥੧੧੪॥
ਕਿ ਸਰਬਤ੍ਰ ਹੰਤਾ ॥
ਕਿ ਸਰਬਤ੍ਰ ਗੰਤਾ ॥
ਕਿ ਸਰਬਤ੍ਰ ਭੇਖੀ ॥
ਕਿ ਸਰਬਤ੍ਰ ਪੇਖੀ ॥੧੩॥੧੧੫॥
ਕਿ ਸਰਬਤ੍ਰ ਕਾਜੈ ॥
ਕਿ ਸਰਬਤ੍ਰ ਰਾਜੈ ॥
ਕਿ ਸਰਬਤ੍ਰ ਸੋਖੈ ॥
ਕਿ ਸਰਬਤ੍ਰ ਪੋਖੈ ॥੧੪॥੧੧੬॥
ਕਿ ਸਰਬਤ੍ਰ ਤ੍ਰਾਣੈ ॥
ਕਿ ਸਰਬਤ੍ਰ ਪ੍ਰਾਣੈ ॥
ਕਿ ਸਰਬਤ੍ਰ ਦੇਸੈ ॥
ਕਿ ਸਰਬਤ੍ਰ ਭੇਸੈ ॥੧੫॥੧੧੭॥
ਕਿ ਸਰਬਤ੍ਰ ਮਾਨਿਯੈ ॥
ਸਦੈਵੰ ਪ੍ਰਧਾਨਿਯੈ ॥
ਕਿ ਸਰਬਤ੍ਰ ਜਾਪਿਯੈ ॥
ਕਿ ਸਰਬਤ੍ਰ ਥਾਪਿਯੈ ॥੧੬॥੧੧੮॥
ਕਿ ਸਰਬਤ੍ਰ ਭਾਨੈ ॥
ਕਿ ਸਰਬਤ੍ਰ ਮਾਨੈ ॥
ਕਿ ਸਰਬਤ੍ਰ ਇੰਦ੍ਰੈ ॥
ਕਿ ਸਰਬਤ੍ਰ ਚੰਦ੍ਰੈ ॥੧੭॥੧੧੯॥
ਕਿ ਸਰਬੰ ਕਲੀਮੈ ॥
ਕਿ ਪਰਮੰ ਫਹੀਮੈ ॥
ਕਿ ਆਕਿਲ ਅਲਾਮੈ ॥
ਕਿ ਸਾਹਿਬ ਕਲਾਮੈ ॥੧੮॥੧੨੦॥
ਕਿ ਹੁਸਨਲ ਵਜੂ ਹੈਂ ॥
ਤਮਾਮੁਲ ਰੁਜੂ ਹੈਂ ॥
ਹਮੇਸੁਲ ਸਲਾਮੈ ॥
ਸਲੀਖਤ ਮੁਦਾਮੈ ॥੧੯॥੧੨੧॥
ਗਨੀਮੁਲ ਸਿਕਸਤੈ ॥
ਗਰੀਬੁਲ ਪਰਸਤੈ ॥
ਬਿਲੰਦੁਲ ਮਕਾਨੈ ॥
ਜਮੀਨਲ ਜਮਾਨੈ ॥੨੦॥੧੨੨॥
ਤਮੀਜੁਲ ਤਮਾਮੈ ॥
ਰੁਜੂਅਲ ਨਿਧਾਨੈ ॥
ਹਰੀਫੁਲ ਅਜੀਮੈ ॥
ਰਜਾਇਕ ਯਕੀਨੈ ॥੨੧॥੧੨੩॥
ਅਨੇਕੁਲ ਤਰੰਗ ਹੈਂ ॥
ਅਭੇਦ ਹੈਂ ਅਭੰਗ ਹੈਂ ॥
ਅਜੀਜਲ ਨਿਵਾਜ ਹੈਂ ॥
ਗਨੀਮੁਲ ਖਿਰਾਜ ਹੈਂ ॥੨੨॥੧੨੪॥
ਨਿਰੁਕਤ ਸਰੂਪ ਹੈਂ ॥
ਤ੍ਰਿਮੁਕਤਿ ਬਿਭੂਤਿ ਹੈਂ ॥
ਪ੍ਰਭੁਗਤਿ ਪ੍ਰਭਾ ਹੈਂ ॥
ਸੁਜੁਗਤਿ ਸੁਧਾ ਹੈਂ ॥੨੩॥੧੨੫॥
ਸਦੈਵੰ ਸਰੂਪ ਹੈਂ ॥
ਅਭੇਦੀ ਅਨੂਪ ਹੈਂ ॥
ਸਮਸਤੋਪਰਾਜ ਹੈਂ ॥
ਸਦਾ ਸਰਬ ਸਾਜ ਹੈਂ ॥੨੪॥੧੨੬॥
ਸਮਸਤੁਲ ਸਲਾਮ ਹੈਂ ॥
ਸਦੈਵੁਲ ਅਕਾਮ ਹੈਂ ॥
ਨ੍ਰਿਬਾਧ ਸਰੂਪ ਹੈਂ ॥
ਅਗਾਧ ਅਨੂਪ ਹੈਂ ॥੨੫॥੧੨੭॥
ਓਅੰ ਆਦਿ ਰੂਪੇ ॥
ਅਨਾਦਿ ਸਰੂਪੇ ॥
ਅਨੰਗੀ ਅਨਾਮੇ ॥
ਤ੍ਰਿਭੰਗੀ ਤ੍ਰਿਕਾਮੇ ॥੨੬॥੧੨੮॥
ਤ੍ਰਿਬਰਗੰ ਤ੍ਰਿਬਾਧੇ ॥
ਅਗੰਜੇ ਅਗਾਧੇ ॥
ਸੁਭੰ ਸਰਬ ਭਾਗੇ ॥
ਸੁ ਸਰਬਾਨੁਰਾਗੇ ॥੨੭॥੧੨੯॥
ਤ੍ਰਿਭੁਗਤ ਸਰੂਪ ਹੈਂ ॥
ਅਛਿਜ ਹੈਂ ਅਛੂਤ ਹੈਂ ॥
ਕਿ ਨਰਕੰ ਪ੍ਰਣਾਸ ਹੈਂ ॥
ਪ੍ਰਿਥੀਉਲ ਪ੍ਰਵਾਸ ਹੈਂ ॥੨੮॥੧੩੦॥
ਨਿਰੁਕਤਿ ਪ੍ਰਭਾ ਹੈਂ ॥
ਸਦੈਵੰ ਸਦਾ ਹੈਂ ॥
ਬਿਭੁਗਤਿ ਸਰੂਪ ਹੈਂ ॥
ਪ੍ਰਜੁਗਤਿ ਅਨੂਪ ਹੈਂ ॥੨੯॥੧੩੧॥
ਨਿਰੁਕਤਿ ਸਦਾ ਹੈਂ ॥
ਬਿਭੁਗਤਿ ਪ੍ਰਭਾ ਹੈਂ ॥
ਅਨਉਕਤਿ ਸਰੂਪ ਹੈਂ ॥
ਪ੍ਰਜੁਗਤਿ ਅਨੂਪ ਹੈਂ ॥੩੦॥੧੩੨॥
ਚਾਚਰੀ ਛੰਦ ॥
ਅਭੰਗ ਹੈਂ ॥
ਅਨੰਗ ਹੈਂ ॥
ਅਭੇਖ ਹੈਂ ॥
ਅਲੇਖ ਹੈਂ ॥੧॥੧੩੩॥
ਅਭਰਮ ਹੈਂ ॥
ਅਕਰਮ ਹੈਂ ॥
ਅਨਾਦਿ ਹੈਂ ॥
ਜੁਗਾਦਿ ਹੈਂ ॥੨॥੧੩੪॥
ਅਜੈ ਹੈਂ ॥
ਅਬੈ ਹੈਂ ॥
ਅਭੂਤ ਹੈਂ ॥
ਅਧੂਤ ਹੈਂ ॥੩॥੧੩੫॥
ਅਨਾਸ ਹੈਂ ॥
ਉਦਾਸ ਹੈਂ ॥
ਅਧੰਧ ਹੈਂ ॥
ਅਬੰਧ ਹੈਂ ॥੪॥੧੩੬॥
ਅਭਗਤ ਹੈਂ ॥
ਬਿਰਕਤ ਹੈਂ ॥
ਅਨਾਸ ਹੈਂ ॥
ਪ੍ਰਕਾਸ ਹੈਂ ॥੫॥੧੩੭॥
ਨਿਚਿੰਤ ਹੈਂ ॥
ਸੁਨਿੰਤ ਹੈਂ ॥
ਅਲਿਖ ਹੈਂ ॥
ਅਦਿਖ ਹੈਂ ॥੬॥੧੩੮॥
ਅਲੇਖ ਹੈਂ ॥
ਅਭੇਖ ਹੈਂ ॥
ਅਢਾਹ ਹੈਂ ॥
ਅਗਾਹ ਹੈਂ ॥੭॥੧੩੯॥
ਅਸੰਭ ਹੈਂ ॥
ਅਗੰਭ ਹੈਂ ॥
ਅਨੀਲ ਹੈਂ ॥
ਅਨਾਦਿ ਹੈਂ ॥੮॥੧੪੦॥
ਅਨਿਤ ਹੈਂ ॥
ਸੁਨਿਤ ਹੈਂ ॥
ਅਜਾਤ ਹੈਂ ॥
ਅਜਾਦਿ ਹੈਂ ॥੯॥੧੪੧॥
ਚਰਪਟ ਛੰਦ ॥
ਤ੍ਵਪ੍ਰਸਾਦਿ ॥
ਸਰਬੰ ਹੰਤਾ ॥
ਸਰਬੰ ਗੰਤਾ ॥
ਸਰਬੰ ਖਿਆਤਾ ॥
ਸਰਬੰ ਗਿਆਤਾ ॥੧॥੧੪੨॥
ਸਰਬੰ ਹਰਤਾ ॥
ਸਰਬੰ ਕਰਤਾ ॥
ਸਰਬੰ ਪ੍ਰਾਣੰ ॥
ਸਰਬੰ ਤ੍ਰਾਣੰ ॥੨॥੧੪੩॥
ਸਰਬੰ ਕਰਮੰ ॥
ਸਰਬੰ ਧਰਮੰ ॥
ਸਰਬੰ ਜੁਗਤਾ ॥
ਸਰਬੰ ਮੁਕਤਾ ॥੩॥੧੪੪॥
ਰਸਾਵਲ ਛੰਦ ॥
ਤ੍ਵਪ੍ਰਸਾਦਿ ॥
ਨਮੋ ਨਰਕ ਨਾਸੇ ॥
ਸਦੈਵੰ ਪ੍ਰਕਾਸੇ ॥
ਅਨੰਗੰ ਸਰੂਪੇ ॥
ਅਭੰਗੰ ਬਿਭੂਤੇ ॥੧॥੧੪੫॥
ਪ੍ਰਮਾਥੰ ਪ੍ਰਮਾਥੇ ॥
ਸਦਾ ਸਰਬ ਸਾਥੇ ॥
ਅਗਾਧ ਸਰੂਪੇ ॥
ਨ੍ਰਿਬਾਧ ਬਿਭੂਤੇ ॥੨॥੧੪੬॥
ਅਨੰਗੀ ਅਨਾਮੇ ॥
ਤ੍ਰਿਭੰਗੀ ਤ੍ਰਿਕਾਮੇ ॥
ਨ੍ਰਿਭੰਗੀ ਸਰੂਪੇ ॥
ਸਰਬੰਗੀ ਅਨੂਪੇ ॥੩॥੧੪੭॥
ਨ ਪੋਤ੍ਰੈ ਨ ਪੁਤ੍ਰੈ ॥
ਨ ਸਤ੍ਰੈ ਨ ਮਿਤ੍ਰੈ ॥
ਨ ਤਾਤੈ ਨ ਮਾਤੈ ॥
ਨ ਜਾਤੈ ਨ ਪਾਤੈ ॥੪॥੧੪੮॥
ਨ੍ਰਿਸਾਕੰ ਸਰੀਕ ਹੈਂ ॥
ਅਮਿਤੋ ਅਮੀਕ ਹੈਂ ॥
ਸਦੈਵੰ ਪ੍ਰਭਾ ਹੈਂ ॥
ਅਜੈ ਹੈਂ ਅਜਾ ਹੈਂ ॥੫॥੧੪੯॥
ਭਗਵਤੀ ਛੰਦ ॥
ਤ੍ਵਪ੍ਰਸਾਦਿ ॥
ਕਿ ਜਾਹਿਰ ਜਹੂਰ ਹੈਂ ॥
ਕਿ ਹਾਜਿਰ ਹਜੂਰ ਹੈਂ ॥
ਹਮੇਸੁਲ ਸਲਾਮ ਹੈਂ ॥
ਸਮਸਤੁਲ ਕਲਾਮ ਹੈਂ ॥੧॥੧੫੦॥
ਕਿ ਸਾਹਿਬ ਦਿਮਾਗ ਹੈਂ ॥
ਕਿ ਹੁਸਨੁਲ ਚਰਾਗ ਹੈਂ ॥
ਕਿ ਕਾਮਲ ਕਰੀਮ ਹੈਂ ॥
ਕਿ ਰਾਜਕ ਰਹੀਮ ਹੈਂ ॥੨॥੧੫੧॥
ਕਿ ਰੋਜੀ ਦਿਹਿੰਦ ਹੈਂ ॥
ਕਿ ਰਾਜਕ ਰਹਿੰਦ ਹੈਂ ॥
ਕਰੀਮੁਲ ਕਮਾਲ ਹੈਂ ॥
ਕਿ ਹੁਸਨੁਲ ਜਮਾਲ ਹੈਂ ॥੩॥੧੫੨॥
ਗਨੀਮੁਲ ਖਿਰਾਜ ਹੈਂ ॥
ਗਰੀਬੁਲ ਨਿਵਾਜ ਹੈਂ ॥
ਹਰੀਫੁਲ ਸਿਕੰਨ ਹੈਂ ॥
ਹਿਰਾਸੁਲ ਫਿਕੰਨ ਹੈਂ ॥੪॥੧੫੩॥
ਕਲੰਕੰ ਪ੍ਰਣਾਸ ਹੈਂ ॥
ਸਮਸਤੁਲ ਨਿਵਾਸ ਹੈਂ ॥
ਅਗੰਜੁਲ ਗਨੀਮ ਹੈਂ ॥
ਰਜਾਇਕ ਰਹੀਮ ਹੈ ॥੫॥੧੫੪॥
ਸਮਸਤੁਲ ਜੁਬਾਂ ਹੈਂ ॥
ਕਿ ਸਾਹਿਬ ਕਿਰਾ ਹੈਂ ॥
ਕਿ ਨਰਕੰ ਪ੍ਰਣਾਸ ਹੈਂ ॥
ਬਹਿਸਤੁਲ ਨਿਵਾਸ ਹੈਂ ॥੬॥੧੫੫॥
ਕਿ ਸਰਬੁਲ ਗਵੰਨ ਹੈਂ ॥
ਹਮੇਸੁਲ ਰਵੰਨ ਹੈ ॥
ਤਮਾਮੁਲ ਤਮੀਜ ਹੈਂ ॥
ਸਮਸਤੁਲ ਅਜੀਜ ਹੈਂ ॥੭॥੧੫੬॥
ਪਰੰ ਪਰਮ ਈਸ ਹੈਂ ॥
ਸਮਸਤੁਲ ਅਦੀਸ ਹੈਂ ॥
ਅਦੇਸੁਲ ਅਲੇਖ ਹੈਂ ॥
ਹਮੇਸੁਲ ਅਭੇਖ ਹੈਂ ॥੮॥੧੫੭॥
ਜਮੀਨੁਲ ਜਮਾਂ ਹੈਂ ॥
ਅਮੀਕੁਲ ਇਮਾਂ ਹੈਂ ॥
ਕਰੀਮੁਲ ਕਮਾਲ ਹੈਂ ॥
ਕਿ ਜੁਰਅਤ ਜਮਾਲ ਹੈਂ ॥੯॥੧੫੮॥
ਕਿ ਅਚਲੰ ਪ੍ਰਕਾਸ ਹੈਂ ॥
ਕਿ ਅਮਿਤੋ ਸੁਬਾਸ ਹੈਂ ॥
ਕਿ ਅਜਬ ਸਰੂਪ ਹੈਂ ॥
ਕਿ ਅਮਿਤੋ ਬਿਭੂਤਿ ਹੈਂ ॥੧੦॥੧੫੯॥
ਕਿ ਅਮਿਤੋ ਪਸਾ ਹੈਂ ॥
ਕਿ ਆਤਮ ਪ੍ਰਭਾ ਹੈਂ ॥
ਕਿ ਅਚਲੰ ਅਨੰਗ ਹੈਂ ॥
ਕਿ ਅਮਿਤੋ ਅਭੰਗ ਹੈਂ ॥੧੧॥੧੬੦॥
ਮਧੁਭਾਰ ਛੰਦ ॥
ਤ੍ਵਪ੍ਰਸਾਦਿ ॥
ਮੁਨਿ ਮਨਿ ਪ੍ਰਨਾਮ ॥
ਗੁਨਿ ਗਨ ਮੁਦਾਮ ॥
ਅਰਿ ਬਰ ਅਗੰਜ ॥
ਹਰਿ ਨਰ ਪ੍ਰਭੰਜ ॥੧॥੧੬੧॥
ਅਨ ਗਨ ਪ੍ਰਨਾਮ ॥
ਮੁਨਿ ਮਨਿ ਸਲਾਮ ॥
ਹਰਿ ਨਰ ਅਖੰਡ ॥
ਬਰ ਨਰ ਅਮੰਡ ॥੨॥੧੬੨॥
ਅਨਭਵ ਅਨਾਸ ॥
ਮੁਨਿ ਮਨਿ ਪ੍ਰਕਾਸ ॥
ਗੁਨਿ ਗਨ ਪ੍ਰਨਾਮ ॥
ਜਲ ਥਲ ਮੁਦਾਮ ॥੩॥੧੬੩॥
ਅਨਛਿਜ ਅੰਗ ॥
ਆਸਨ ਅਭੰਗ ॥
ਉਪਮਾ ਅਪਾਰ ॥
ਗਤਿ ਮਿਤਿ ਉਦਾਰ ॥੪॥੧੬੪॥
ਜਲ ਥਲ ਅਮੰਡ ॥
ਦਿਸ ਵਿਸ ਅਭੰਡ ॥
ਜਲ ਥਲ ਮਹੰਤ ॥
ਦਿਸ ਵਿਸ ਬਿਅੰਤ ॥੫॥੧੬੫॥
ਅਨਭਵ ਅਨਾਸ ॥
ਧ੍ਰਿਤ ਧਰ ਧੁਰਾਸ ॥
ਆਜਾਨ ਬਾਹੁ ॥
ਏਕੈ ਸਦਾਹੁ ॥੬॥੧੬੬॥
ਓਅੰਕਾਰ ਆਦਿ ॥
ਕਥਨੀ ਅਨਾਦਿ ॥
ਖਲ ਖੰਡ ਖਿਆਲ ॥
ਗੁਰ ਬਰ ਅਕਾਲ ॥੭॥੧੬੭॥
ਘਰਿ ਘਰਿ ਪ੍ਰਨਾਮ ॥
ਚਿਤ ਚਰਨ ਨਾਮ ॥
ਅਨਛਿਜ ਗਾਤ ॥
ਆਜਿਜ ਨ ਬਾਤ ॥੮॥੧੬੮॥
ਅਨਝੰਝ ਗਾਤ ॥
ਅਨਰੰਜ ਬਾਤ ॥
ਅਨਟੁਟ ਭੰਡਾਰ ॥
ਅਨਠਟ ਅਪਾਰ ॥੯॥੧੬੯॥
ਆਡੀਠ ਧਰਮ ॥
ਅਤਿ ਢੀਠ ਕਰਮ ॥
ਅਨਬ੍ਰਣ ਅਨੰਤ ॥
ਦਾਤਾ ਮਹੰਤ ॥੧੦॥੧੭੦॥
ਹਰਿਬੋਲਮਨਾ ਛੰਦ ॥
ਤ੍ਵਪ੍ਰਸਾਦਿ ॥
ਕਰੁਣਾਲਯ ਹੈਂ ॥
ਅਰਿ ਘਾਲਯ ਹੈਂ ॥
ਖਲ ਖੰਡਨ ਹੈਂ ॥
ਮਹਿ ਮੰਡਨ ਹੈਂ ॥੧॥੧੭੧॥
ਜਗਤੇਸ੍ਵਰ ਹੈਂ ॥
ਪਰਮੇਸ੍ਵਰ ਹੈਂ ॥
ਕਲਿ ਕਾਰਣ ਹੈਂ ॥
ਸਰਬ ਉਬਾਰਣ ਹੈਂ ॥੨॥੧੭੨॥
ਧ੍ਰਿਤ ਕੇ ਧਰਣ ਹੈਂ ॥
ਜਗ ਕੇ ਕਰਣ ਹੈਂ ॥
ਮਨ ਮਾਨਿਯ ਹੈਂ ॥
ਜਗ ਜਾਨਿਯ ਹੈਂ ॥੩॥੧੭੩॥
ਸਰਬੰ ਭਰ ਹੈਂ ॥
ਸਰਬੰ ਕਰ ਹੈਂ ॥
ਸਰਬ ਪਾਸਿਯ ਹੈਂ ॥
ਸਰਬ ਨਾਸਿਯ ਹੈਂ ॥੪॥੧੭੪॥
ਕਰੁਣਾਕਰ ਹੈਂ ॥
ਬਿਸ੍ਵੰਭਰ ਹੈਂ ॥
ਸਰਬੇਸ੍ਵਰ ਹੈਂ ॥
ਜਗਤੇਸ੍ਵਰ ਹੈਂ ॥੫॥੧੭੫॥
ਬ੍ਰਹਮੰਡਸ ਹੈਂ ॥
ਖਲ ਖੰਡਸ ਹੈਂ ॥
ਪਰ ਤੇ ਪਰ ਹੈਂ ॥
ਕਰੁਣਾਕਰ ਹੈਂ ॥੬॥੧੭੬॥
ਅਜਪਾ ਜਪ ਹੈਂ ॥
ਅਥਪਾ ਥਪ ਹੈਂ ॥
ਅਕ੍ਰਿਤਾ ਕ੍ਰਿਤ ਹੈਂ ॥
ਅਮ੍ਰਿਤਾ ਮ੍ਰਿਤ ਹੈਂ ॥੭॥੧੭੭॥
ਅਮ੍ਰਿਤਾ ਮ੍ਰਿਤ ਹੈਂ ॥
ਕਰੁਣਾ ਕ੍ਰਿਤ ਹੈਂ ॥
ਅਕ੍ਰਿਤਾ ਕ੍ਰਿਤ ਹੈਂ ॥
ਧਰਣੀ ਧ੍ਰਿਤ ਹੈਂ ॥੮॥੧੭੮॥
ਅਮਿਤੇਸ੍ਵਰ ਹੈਂ ॥
ਪਰਮੇਸ੍ਵਰ ਹੈਂ ॥
ਅਕ੍ਰਿਤਾ ਕ੍ਰਿਤ ਹੈਂ ॥
ਅਮ੍ਰਿਤਾ ਮ੍ਰਿਤ ਹੈਂ ॥੯॥੧੭੯॥
ਅਜਬਾ ਕ੍ਰਿਤ ਹੈਂ ॥
ਅਮ੍ਰਿਤਾ ਮ੍ਰਿਤ ਹੈਂ ॥
ਨਰ ਨਾਇਕ ਹੈਂ ॥
ਖਲ ਘਾਇਕ ਹੈਂ ॥੧੦॥੧੮੦॥
ਬਿਸ੍ਵੰਭਰ ਹੈਂ ॥
ਕਰੁਣਾਲਯ ਹੈਂ ॥
ਨ੍ਰਿਪ ਨਾਇਕ ਹੈਂ ॥
ਸਰਬ ਪਾਇਕ ਹੈਂ ॥੧੧॥੧੮੧॥
ਭਵ ਭੰਜਨ ਹੈਂ ॥
ਅਰਿ ਗੰਜਨ ਹੈਂ ॥
ਰਿਪੁ ਤਾਪਨ ਹੈਂ ॥
ਜਪੁ ਜਾਪਨ ਹੈਂ ॥੧੨॥੧੮੨॥
ਅਕਲੰਕ੍ਰਿਤ ਹੈਂ ॥
ਸਰਬਾ ਕ੍ਰਿਤ ਹੈਂ ॥
ਕਰਤਾ ਕਰ ਹੈਂ ॥
ਹਰਤਾ ਹਰਿ ਹੈਂ ॥੧੩॥੧੮੩॥
ਪਰਮਾਤਮ ਹੈਂ ॥
ਸਰਬਾਤਮ ਹੈਂ ॥
ਆਤਮ ਬਸ ਹੈਂ ॥
ਜਸ ਕੇ ਜਸ ਹੈਂ ॥੧੪॥੧੮੪॥
ਭੁਜੰਗ ਪ੍ਰਯਾਤ ਛੰਦ ॥
ਨਮੋ ਸੂਰਜ ਸੂਰਜੇ ਨਮੋ ਚੰਦ੍ਰ ਚੰਦ੍ਰੇ ॥
ਨਮੋ ਰਾਜ ਰਾਜੇ ਨਮੋ ਇੰਦ੍ਰ ਇੰਦ੍ਰੇ ॥
ਨਮੋ ਅੰਧਕਾਰੇ ਨਮੋ ਤੇਜ ਤੇਜੇ ॥
ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ॥੧॥੧੮੫॥
ਨਮੋ ਰਾਜਸੰ ਤਾਮਸੰ ਸਾਂਤਿ ਰੂਪੇ ॥
ਨਮੋ ਪਰਮ ਤਤੰ ਅਤਤੰ ਸਰੂਪੇ ॥
ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ॥
ਨਮੋ ਮੰਤ੍ਰ ਮੰਤ੍ਰੇ ਨਮੋ ਧਿਆਨ ਧਿਆਨੇ ॥੨॥੧੮੬॥
ਨਮੋ ਜੁਧ ਜੁਧੇ ਨਮੋ ਗਿਆਨੇ ਗਿਆਨੇ ॥
ਨਮੋ ਭੋਜ ਭੋਜੇ ਨਮੋ ਪਾਨ ਪਾਨੇ ॥
ਨਮੋ ਕਲਹ ਕਰਤਾ ਨਮੋ ਸਾਂਤਿ ਰੂਪੇ ॥
ਨਮੋ ਇੰਦ੍ਰ ਇੰਦ੍ਰੇ ਅਨਾਦੰ ਬਿਭੂਤੇ ॥੩॥੧੮੭॥
ਕਲੰਕਾਰ ਰੂਪੇ ਅਲੰਕਾਰ ਅਲੰਕੇ ॥
ਨਮੋ ਆਸ ਆਸੇ ਨਮੋ ਬਾਕ ਬੰਕੇ ॥
ਅਭੰਗੀ ਸਰੂਪੇ ਅਨੰਗੀ ਅਨਾਮੇ ॥
ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ॥੪॥੧੮੮॥
ਏਕ ਅਛਰੀ ਛੰਦ ॥
ਅਜੈ ॥
ਅਲੈ ॥
ਅਭੈ ॥
ਅਬੈ ॥੧॥੧੮੯॥
ਅਭੂ ॥
ਅਜੂ ॥
ਅਨਾਸ ॥
ਅਕਾਸ ॥੨॥੧੯੦॥
ਅਗੰਜ ॥
ਅਭੰਜ ॥
ਅਲਖ ॥
ਅਭਖ ॥੩॥੧੯੧॥
ਅਕਾਲ ॥
ਦਿਆਲ ॥
ਅਲੇਖ ॥
ਅਭੇਖ ॥੪॥੧੯੨॥
ਅਨਾਮ ॥
ਅਕਾਮ ॥
ਅਗਾਹ ॥
ਅਢਾਹ ॥੫॥੧੯੩॥
ਅਨਾਥੇ ॥
ਪ੍ਰਮਾਥੇ ॥
ਅਜੋਨੀ ॥
ਅਮੋਨੀ ॥੬॥੧੯੪॥
ਨ ਰਾਗੇ ॥
ਨ ਰੰਗੇ ॥
ਨ ਰੂਪੇ ॥
ਨ ਰੇਖੇ ॥੭॥੧੯੫॥
ਅਕਰਮੰ ॥
ਅਭਰਮੰ ॥
ਅਗੰਜੇ ॥
ਅਲੇਖੇ ॥੮॥੧੯੬॥
ਭੁਜੰਗ ਪ੍ਰਯਾਤ ਛੰਦ ॥
ਨਮਸਤੁਲ ਪ੍ਰਨਾਮੇ ਸਮਸਤੁਲ ਪ੍ਰਣਾਸੇ ॥
ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ॥
ਨਿਰਕਾਮੰ ਬਿਭੂਤੇ ਸਮਸਤੁਲ ਸਰੂਪੇ ॥
ਕੁਕਰਮੰ ਪ੍ਰਣਾਸੀ ਸੁਧਰਮੰ ਬਿਭੂਤੇ ॥੧॥੧੯੭॥
ਸਦਾ ਸਚਿਦਾਨੰਦ ਸਤ੍ਰੰ ਪ੍ਰਣਾਸੀ ॥
ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ ॥
ਅਜਾਇਬ ਬਿਭੂਤੇ ਗਜਾਇਬ ਗਨੀਮੇ ॥
ਹਰੀਅੰ ਕਰੀਅੰ ਕਰੀਮਲੁ ਰਹੀਮੇ ॥੨॥੧੯੮॥
ਚਤ੍ਰ ਚਕ੍ਰ ਵਰਤੀ ਚਤ੍ਰ ਚਕ੍ਰ ਭੁਗਤੇ ॥
ਸੁਯੰਭਵ ਸੁਭੰ ਸਰਬਦਾ ਸਰਬ ਜੁਗਤੇ ॥
ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ॥
ਸਦਾ ਅੰਗ ਸੰਗੇ ਅਭੰਗੰ ਬਿਭੂਤੇ ॥੩॥੧੯੯॥
Waheguru Ji Ka Khalsa
Waheguru Ji Ki Fateh
