Nar Achet Paap ॥ ਨਰ ਅਚੇਤ ਪਾਪ

ਗਉੜੀ ਮਹਲਾ ੯ ॥

ਨਰ ਅਚੇਤ ਪਾਪ ਤੇ ਡਰੁ ਰੇ ॥

ਦੀਨ ਦਇਆਲ ਸਗਲ ਭੈ ਭੰਜਨ ਸਰਨਿ ਤਾਹਿ ਤੁਮ ਪਰੁ ਰੇ ॥੧॥ਰਹਾਉ॥

ਬੇਦ ਪੁਰਾਨ ਜਾਸ ਗੁਨ ਗਾਵਤ ਤਾ ਕੋ ਨਾਮੁ ਹੀਐ ਮੋ ਧਰੁ ਰੇ ॥

ਪਾਵਨ ਨਾਮੁ ਜਗਤਿ ਮੈ ਹਰਿ ਕੋ ਸਿਮਰਿ ਸਿਮਰਿ ਕਸਮਲ ਸਭ ਹਰੁ ਰੇ ॥੧॥

ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ ॥

ਨਾਨਕ ਕਹਤ ਗਾਇ ਕਰੁਨਾ ਮੈ ਭਵ ਸਾਗਰ ਕੈ ਪਾਰਿ ਉਤਰੁ ਰੇ ॥੨॥੯॥੨੫੧॥

ਪਦ ਅਰਥ : ਨਰ—ਹੇ ਨਰ! ਅਚੇਤ-ਗ਼ਾਫ਼ਿਲ, ਵੇ-ਪਰਵਾਹ। ਨਰ ਅਚੇਤ—ਹੇ ਗ਼ਾਫ਼ਿਲ ਮਨੁੱਖ [ਨੋਟ: ਲਫ਼ਜ਼ ‘ਅਚੇਤ’ ਕਿਸੇ ਮਨੁੱਖ ਲਈ ਵਰਤਿਆ ਜਾ ਸਕਦਾ ਹੈ, ਕਿਸੇ ਪਾਪ ਨੂੰ ‘ਅਚੇਤ’ ਨਹੀਂ ਕਿਹਾ ਜਾ ਸਕਦਾ। ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਵਰਤਿਆ ਲਫ਼ਜ਼ ‘ਅਚੇਤ’ | ਤੇ—ਤੋਂ। ਰੇ—ਹੇ! ਰੇ ਅਚੇਤ ਨਰ—ਹੇ ਗ਼ਾਫ਼ਿਲ ਮਨੁੱਖ! ਸਗਲ-ਸਾਰੇ। ਭੈ-[ਲਫ਼ਜ਼ ‘ਭਉ’ ਤੋਂ ਬਹੁ-ਵਚਨ] । ਭੈ ਭੰਜਨ-ਡਰਾਂ ਦੇ ਨਾਸ ਕਰਨ ਵਾਲਾ। ਪਰੁ-ਪਉ। ਤਾਹਿ-ਉਸ ਦੀ ।੧।ਰਹਾਉ।ਜਾਸ-ਜਿਸ ਦੇ। ਤਾ ਕੋ—ਉਸ ਦਾ। ਹੀਐ ਮੋ—ਹੀਐ ਮਹਿ, ਹਿਰਦੇ ਵਿਚ। ਪਾਵਨ-ਪਵਿੱਤ੍ਰ ਕਰਨ ਵਾਲਾ। ਕਸਮਲ-ਪਾਪ। ਸਭ-ਸਾਰੇ। ਹਰੁ-ਦੂਰ ਕਰ ॥੧॥ਬਹੁਰਿ—ਮੁੜ, ਫਿਰ ਕਦੇ। ਨਹ ਪਾਵੈ-ਤੂੰ ਪਰਾਪਤ ਨਹੀਂ ਕਰੇਂਗਾ। ਉਪਾਉ-ਇਲਾਜ। ਮੁਕਤਿ-(ਕਸਮਲਾਂ ਤੋਂ) ਖ਼ਲਾਸੀ । ਨਾਨਕ ਕਹਤ-ਨਾਨਕ ਆਖਦਾ ਹੈ। ਕਰਨਾ ਮੈ— [ਕਨਸਧ, ਕਰਨਾ—ਤਰਸ, ਮਯ-ਭਰਪੂਰ], ਤਰਸ-ਭਰਪੂਰ, ਤਰਸ-ਰੂਪ। ਭਵ ਸਾਗਰ-ਸੰਸਾਰ-ਸਮੁੰਦਰ। ਕੈ ਪਾਰਿ-ਤੋਂ ਪਾਰ। ਉਤਰ-ਲੰਘ। ਰੇ—ਹੇ (ਅਚੇਤ ਨਰ)! ।੨।

ਅਰਥ: ਹੇ ਗ਼ਾਫ਼ਿਲ ਮਨੁੱਖ ! ਪਾਪਾਂ ਤੋਂ ਬਚਿਆ ਰਹੁ, ਤੇ ਇਹਨਾਂ ਪਾਪਾਂ ਤੋਂ ਬਚਣ ਵਾਸਤੇ ਉਸ) ਪਰਮਾਤਮਾ ਦੀ ਸਰਨ ਪਿਆ ਰਹੁ, ਜੋ ਗ਼ਰੀਬਾਂ ‘ਤੇ ਦਇਆ ਕਰਨ ਵਾਲਾ ਹੈ ਤੇ ਸਾਰੇ ਡਰ ਦੂਰ ਕਰਨ ਵਾਲਾ ਹੈ।੧।ਰਹਾਉ।(ਹੇ ਗ਼ਾਫ਼ਿਲ ਮਨੁੱਖ!) ਉਸ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਪ੍ਰੋ ਰੱਖ, ਜਿਸ ਦੇ ਗੁਣ ਵੇਦ-ਪੁਰਾਣ (ਆਦਿਕ ਧਰਮ-ਪੁਸਤਕ) ਗਾ ਰਹੇ ਹਨ। (ਹੇ ਗ਼ਾਫ਼ਿਲ ਮਨੁੱਖ ! ਪਾਪਾਂ ਤੋਂ ਬਚਾ ਕੇ) ਪਵਿੱਤ੍ਰ ਕਰਨ ਵਾਲਾ ਜਗਤ ਵਿਚ ਪਰਮਾਤਮਾ ਦਾ ਨਾਮ (ਹੀ) ਹੈ, ਤੂੰ ਉਸ ਪਰਮਾਤਮਾ ਨੂੰ ਸਿਮਰ ਸਿਮਰ ਕੇ (ਆਪਣੇ ਅੰਦਰੋਂ) ਸਾਰੇ ਪਾਪ ਦੂਰ ਕਰ ਲੈ।੧।(ਹੇ ਗ਼ਾਫ਼ਿਲ ਮਨੁੱਖ) ਤੂੰ ਇਹ ਮਨੁੱਖਾ ਸਰੀਰ ਫਿਰ ਕਦੇ ਨਹੀਂ ਲੱਭਸਕੇਂਗਾ (ਇਸ ਨੂੰ ਕਿਉਂ ਪਾਪਾਂ ਵਿਚ ਲੱਗ ਕੇ ਗਵਾ ਰਿਹਾ ਹੈਂ ? ਇਹੀ ਵੇਲਾ ਹੈ। ਇਹਨਾਂ ਪਾਪਾਂ ਤੋਂ) ਖ਼ਲਾਸੀ ਪ੍ਰਾਪਤ ਕਰਨ ਦਾ ਕੋਈ ਇਲਾਜ ਕਰ ਲੈ। ਤੈਨੂੰ ਨਾਨਕ ਆਖਦਾ ਹੈ—ਤਰਸ-ਰੂਪ ਪਰਮਾਤਮਾ ਦੇ ਗੁਣ ਗਾ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ।੨।੯।੨੫੧।

img 20260926 wa0004

Leave a Comment

Your email address will not be published. Required fields are marked *